Punjabi Poetry By Parjinder Kaler

ਕਿਤੇ ਹੈ ਸੇਕ ਪਾਣੀ ਦਾ ਕਿਤੇ ਪਿਆਸਾ ਸਮੁੰਦਰ ਹੈ l
ਅਜਬ ਸੀ ਕਸ਼ਮਕਸ਼ ਚੱਲਦੀ ਪਈ ਇੱਕ ਮੇਰੇ ਅੰਦਰ ਹੈ l

ਜੋ ਆਲੀਸ਼ਾਨ ਜਿਹਾ ਮਕਾਨ ਤੈਨੂੰ ਨਜ਼ਰ ਆਇਆ ਸੀ,
ਓਹਦੇ ਬੂਹੇ ਨੂੰ ਘੁਣ ਲਗਿਆ ਤੇ ਅੰਦਰੋਂ ਨਿਰਾ ਖੰਡਰ ਹੈ l

ਗੁਮਾਨ ਕਰਨਾ ਵੀ ਹੋਵੇ ਮੈਂ ਤਾਂ ਦੱਸੋ ਕਰਾਂ ਕਿਸ ਗੱਲ ਤੇ,
ਜਿੱਤਿਆ ਹੋਇਆ ਖ਼ਾਲੀ ਮੁੜ ਗਿਆ ਏਥੋਂ ਸਿਕੰਦਰ ਹੈ l

ਮੈਂ ਕਿਉਂ ਕਰ ਦਰ-ਬ-ਦਰ ਜਾਵਾਂ ਮੇਰਾ ਮਾਹੀ ਵੱਸੇ ਜਿੱਥੇ,
ਮੇਰਾ ਕਾਬਾ ਵੀ ਓਥੇ ਹੈ ਮੇਰਾ ਓਥੇ ਹੀ ਮੰਦਰ ਹੈ l

ਉਹਦੀ ਕਿਸ਼ਤੀ ਤੂਫਾਨਾਂ ਨਾਲ ਯਾਰੀ ਪਾ ਹੀ ਲੈਂਦੀ ਹੈ,
ਕਿ ਗੁਜ਼ਰੀ ਉਮਰ ਜਿਸਦੀ ਹੋਵੇ ਸਾਰੀ ਵਿੱਚ ਬਵੰਡਰ ਹੈ l

WhatsApp Image 2022 05 24 at 9.09.28 PM1
@ਪਰਜਿੰਦਰ ਕੌਰ ਕਲੇਰ