Performing Basic Operation in a spreadsheet
Unit 3
Session-2 ( Class-12th )
ਸਪਰੈੱਡਸ਼ੀਟ ਕੀ ਹੈ।
ਸਪਰੈੱਡਸ਼ੀਟ ਇਕ ਸਾਫਟਵੇਅਰ ਪ੍ਰੋਗਰਾਮ ਹੈ ਜਿਸ ਦੀ ਵਰਤੋਂ ਕਰਕੇ ਗਣਿਤ ਗਣਨਾਵਾਂ ਕਰ ਸਕਦੇ ਹੋ।ਇਹ ਕੰਪਿਊਟਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇਸ਼ਤਾ ਹੈ ।ਇਸ ਨਾਲ ਤੁਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਸਕਦੇ ਹੋ ਅਤੇ ਵਹੀ ਖਾਤਾ ਤਿਆਰ ਕਰ ਸਕਦੇ ਹੋ।
ਬੇਸਿਕ ਸਪਰੈੱਡਸ਼ੀਟ ਦੇ ਪ੍ਰਸ਼ਨ ਉੱਤਰ ਹੇਠਾਂ ਦਿੱਤੇ ਗਏ ਹਨ |
ਪ੍ਰਸ਼ਨ 1:- ਆਈ ਸੀ ਟੀ ਦਾ ਪੂਰਾ ਨਾਮ ਲਿਖੋ ?
ਉੱਤਰ :-ਆਈ ਸੀ ਟੀ ਦਾ ਪੂਰਾ ਨਾਮ Information and communication technology ਹੈ।
ਪ੍ਰਸ਼ਨ 2:- ਸਪਰੈੱਡਸ਼ੀਟ ਵਿੱਚ ਡਾਟਾ ਦਾਖ਼ਲ ਕਰਨ ਲਈ ਕਦਮਾਂ ਦਾ ਸਹੀ ਕ੍ਰਮ ਦੱਸੋ ?
(a) ਡਾਟਾ ਟਾਈਪ ਕਰੋ, ਸੈੱਲਾ ਤੇ ਕਲਿੱਕ ਕਰੋ, ਅਤੇ ਐਂਟਰ ਦਬਾਓ ।
(b)ਸੈੱਲ ਤੇ ਕਲਿੱਕ ਕਰੋ, ਡੇਟਾ ਟਾਈਪ ਕਰੋ ਅਤੇ ਐਂਟਰ ਦਬਾਓ।
(c)ਐਂਟਰ ਦਬਾਊ, ਸੈੱਲ ਤੇ ਕਲਿੱਕ ਕਰੋ ਅਤੇ ਡਾਟਾ ਟਾਈਪ ਕਰੋ।
(d)ਸੈੱਲ ਤੇ ਕਲਿੱਕ ਕਰੋ, ਐਂਟਰ ਦਬਾਓ ਅਤੇ ਡੇਟਾ ਟਾਈਪ ਕਰੋ।
ਉੱਤਰ (b):- ਸੈੱਲ ਤੇ ਕਲਿੱਕ ਕਰੋ ਡੇਟਾ ਟਾਈਪ ਕਰੋ ਅਤੇ ਐਂਟਰ ਦਬਾਓ।
ਪ੍ਰਸ਼ਨ 3:- ਸਪਰੈੱਡਸ਼ੀਟ ਵਿੱਚ ਇੱਕ ਪੂਰੀ ਵਰਕਸ਼ੀਟ ਨੂੰ ਚੁਣਨ ਲਈ ਤੁਸੀਂ ਕੀ ਕਰੋਗੇ ?
1.ਫਾਈਲ ਮੀਨੂੰ ਤੇ ਕਲਿੱਕ ਕਰੋ ਅਤੇ ਲਿਸਟ ਵਿੱਚੋਂ ਪ੍ਰਾਪਰਟੀਜ਼ ਨੂੰ ਸਲੈਕਟ ਕਰੋ।
2.Grey Row Heading ਉੱਤੇ ਕਲਿੱਕ ਕਰੋ ।
3.Spreadsheet ਵਿੱਚ ਉੱਪਰ ਖੱਬੇ ਪਾਸੇ Grey Rectangle ਤੇ ਕਲਿੱਕ ਕਰੋ।
4.Grey Column Heading ਉੱਤੇ ਕਲਿੱਕ ਕਰੋ।
ਉੱਤਰ :-3.Spreadsheet ਵਿੱਚ ਉੱਪਰ ਖੱਬੇ ਪਾਸੇ Grey Rectangle ਤੇ ਕਲਿੱਕ ਕਰੋ।
ਪ੍ਰਸ਼ਨ 4:- ਸਪਰੈੱਡਸ਼ੀਟ ਵਿੱਚ ਡਾਟਾ ਨੂੰ ਦਾਖ਼ਲ ਕਰਨ ਦੇ ਸਟੈਪਸ ਲਿਖੋ ?
ਉੱਤਰ :- Steps to enter data and spreadsheet:-
1.ਉਸ ਸੈੱਲ ਤੇ ਕਲਿੱਕ ਕਰੋ ਜਿਸ ਵਿੱਚ ਤੁਸੀਂ ਡਾਟਾ ਦਾਖ਼ਲ ਕਰਨਾ ਚਾਹੁੰਦੇ ਹੋ।
2.ਟੈਕਸਟ ਅਤੇ ਨੰਬਰ ਨੂੰ ਟਾਈਪ ਕਰੋ। ਜੋ ਤੁਸੀਂ ਟਾਈਪ ਕੀਤਾ ਤੁਸੀਂ ਦੇਖੋਗੇ ਕਿ ਉਹ ਹੀ ਫਾਰਮੂਲਾ ਬਾਰ ਵਿੱਚ ਟਾਈਪ ਹੋ ਰਿਹਾ ਹੈ। ਟਾਈਪਿੰਗ ਖਤਮ ਕਰਨ ਤੋਂ ਬਾਅਦ ਐਂਟਰ ਦਬਾਓ ।
3.ਤੁਸੀਂ ਦੇਖੋਗੇ ਕਿ ਤੁਹਾਡਾ ਕਰਜਰ ਅਗਲੇ ਸੈੱਲ ਵਿਚ ਆ ਗਿਆ ਹੈ ।ਇਸ ਸੈੱਲ ਵਿੱਚ ਡਾਟਾ ਐਂਟਰ ਕਰੋ।
4.ਤੁਸੀਂ ਦੇਖੋਗੇ ਕਿ ਟੈਕਸਟ ਆਪਣੇ ਆਪ ਸੈੱਲ ਵਿਚ ਖੱਬੇ ਪਾਸੇ ਦਿਖਾਈ ਦੇਵੇਗਾ। ਅਗਰ ਤੁਸੀਂ ਨੰਬਰਾਂ ਨੂੰ ਟਾਈਪ ਕਰਦੇ ਹੋ ਤਾਂ ਇਹ ਸੱਜੇ ਪਾਸੇ ਸੈੱਲ ਵਿਚ ਦਿਖਾਈ ਦੇਣਗੇ।
ਟੈਕਸਟ ਖੱਬੇ ਪਾਸੇ ਆਨਲਾਈਨ ਹੁੰਦਾ ਹੈ।
ਨੰਬਰ ਹਮੇਸ਼ਾ ਸੱਜੇ ਪਾਸੇ ਅਲਾਈਨ ਹੁੰਦੇ ਹਨ ।
5.ਤੁਸੀਂ ਸੈੱਲ ਵਿਚ ਫਾਰਮੂਲਾ ਦਾਖ਼ਲ ਕਰ ਸਕਦੇ ਹੋ ਜੋ ਕਿ ਹਮੇਸ਼ਾ “=equal symbol”ਨਾਲ ਸ਼ੁਰੂ ਹੁੰਦਾ ਹੈ। ਫਾਰਮੂਲਾ ਸੈੱਲ ਵਿੱਚ ਹਮੇਸ਼ਾਂ ਕੈਲਕੁਲੇਸ਼ਨ ਕਰਨ ਤੋਂ ਬਾਅਦ ਰਿਜਲਟ ਨੂੰ ਦਿਖਾਵੇਗਾ।
ਪ੍ਰਸ਼ਨ 6:- ਸਪਰੈੱਡਸ਼ੀਟ ਵਿੱਚ ਡਾਟਾ ਨੂੰ (ਐਡਿਟ) ਸੋਧ ਕਰਨ ਦੇ ਸਟੈਪਸ ਲਿਖੋ ?
ਉੱਤਰ :-ਸਪਰੈੱਡਸ਼ੀਟ ਵਿੱਚ ਡਾਟਾ ਨੂੰ ਐਡਿਟ ਕਰਨ ਦੇ ਤਿੰਨ ਤਰੀਕੇ ਹਨ :-
Method1:-
1.ਉਸ ਸੈੱਲ ਉੱਤੇ ਡਬਲ ਕਲਿੱਕ ਕਰੋ ਜਿਸ ਨੂੰ ਤੁਸੀਂ ਐਡਿਟ ਕਰਨਾ ਚਾਹੁੰਦੇ ਹੋ।
2.ਹੁਣ ਤੁਸੀਂ ਵਾਧੂ ਜਾਂ ਨਵਾਂ ਟੈਕਸਟ ਸੈੱਲ ਵਿਚ ਅਤੇ ਫਾਰਮੂਲਾ ਬਾਰ ਵਿੱਚ ਦਾਖ਼ਲ ਕਰੋ।
3. ਐਂਟਰ ਦਬਾਓ।
Method 2:-
1.ਉਸ ਸੈੱਲ ਉੱਤੇ ਕਲਿੱਕ ਕਰੋ ਜਿਸ ਵਿੱਚ ਤੁਸੀਂ ਸੋਧ ਕਰਨਾ ਚਾਹੁੰਦੇ ਹੋ।
2.ਫਾਰਮੂਲਾ ਬਾਰ ਵਿੱਚ ਟੈਕਸਟ ਨੂੰ ਸਹੀ ਕਰੋ।
3.ਐਂਟਰ ਦਬਾਓ।
Method 3:-
1.ਸੈੱਲ ਤੇ ਕਲਿੱਕ ਕਰੋ।
2.ਨਵੇਂ ਟੈਕਸਟ ਟਾਈਪ ਕਰੋ।
3.ਐਂਟਰ ਦਬਾਓ।
Must Read
https://saddapunjab.info/computer-applications-all-file-extensions/
ਪ੍ਰਸ਼ਨ 7:- ਸਪਰੈੱਡਸ਼ੀਟ ਵਿਚ ਡਾਟਾ ਕਿੰਨੀ ਕਿਸਮ ਦਾ ਹੁੰਦਾ ਹੈ।
ਉੱਤਰ:-ਸਪਰੈੱਡਸ਼ੀਟ ਵਿਚ ਆਮ ਤੌਰ ਤੇ ਤਿੰਨ ਕਿਸਮ ਦਾ ਡਾਟਾ ਦਾਖ਼ਲ ਕੀਤਾ ਜਾਂਦਾ ਹੈ :-
1.ਟੈਕਸਟ
2.ਫਾਰਮੂਲਾ
3. ਨੰਬਰ
ਪਰ ਅੱਜਕੱਲ੍ਹ ਇਸ ਵਿਚ ਇਮੇਜ, ਆਡੀਓ, ਵੀਡੀਓ ਅਤੇ ਸ਼ੇਪਸ ਆਦਿ ਵੀ ਦਾਖ਼ਲ ਕੀਤੀਆਂ ਜਾ ਸਕਦੀਆਂ ਹਨ ।
ਪ੍ਰਸ਼ਨ 8:-ਵਿੱਚ ਡਾਟਾ ਨੂੰ ਡਿਲੀਟ ਕਰਨ ਦੇ ਸਟੈਪਸ ਲਿਖੋ ?
ਉੱਤਰ:- ਡਾਟਾ ਨੂੰ ਡਿਲੀਟ ਕਰਨ ਦੇ ਸਟੈਪਸ:-
1.ਸੈੱਲ ਤੇ ਕਲਿੱਕ ਕਰੋ।
2.ਕੀ ਬੋਰਡ ਤੋਂ Delete Key ਨੂੰ ਦਬਾਓ ਤੁਸੀਂ ਦੇਖੋਗੇ ਕਿ ਸੈੱਲ ਖਾਲੀ ਹੋ ਗਿਆ ਹੈ।
ਪ੍ਰਸ਼ਨ 9: -ਸਪਰੈੱਡਸ਼ੀਟ ਨੂੰ ਕਲੋਜ਼ ਕਰਨ ਦੇ ਸਟੈਪਸ ਲਿਖੋ ?
ਉੱਤਰ :- ਡਾਟਾ ਨੂੰ ਸੇਵ ਕਰਨ ਤੋਂ ਬਾਅਦ ਤੁਸੀਂ ਫਾਈਲ ਮੀਨੂ ਵਿੱਚੋਂ ਕਲੋਜ਼ ਬਟਨ ਤੇ ਕਲਿੱਕ ਕਰੋ ।ਤੁਸੀਂ ਦੇਖੋਗੇ ਕਿ ਫ਼ਾਈਲ ਕਲੋਜ਼ ਹੋ ਗਈ ਹੈ।
ਪ੍ਰਸ਼ਨ 10:- ਸਪਰੈੱਡਸ਼ੀਟ ਨੂੰ Open ਕਰਨ ਦੇ ਸਟੈਪਸ ਲਿਖੋ ?
ਉੱਤਰ :-1.File—>open ਨੂੰ select ਕਰੋ ਤੁਹਾਨੂੰ ਇਕ ਡਾਇਲਾਗ ਬਾਕਸ ਦਿਖਾਈ ਦੇਵੇਗਾ ਜਿਸ ਵਿਚ ਕੰਪਿਊਟਰ ਦੀਆਂ ਪੁਰਾਣੀਆਂ ਫਾਈਲਾਂ ਦਿਖਾਈ ਦੇਣਗੀਆਂ।
2.ਉਸ ਫਾਈਲ ਉੱਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਓਪਨ ਕਰਣਾ ਚਾਹੁੰਦੇ ਹੋ।
ਪ੍ਰਸ਼ਨ 11:- ਸਪਰੈੱਡਸ਼ੀਟ ਨੂੰ ਪ੍ਰਿੰਟ ਕਰਨ ਦੇ ਸਟੈਪਸ ਲਿਖੋ ?
ਉੱਤਰ :- ਪ੍ਰਿੰਟ ਕਰਨ ਦੇ ਸਟੈਪਸ :-
1.File Menu—->Print ਉੱਤੇ ਕਲਿੱਕ ਕਰੋ।
ਜਾਂ
1.Ctrl+P ਮੈਨੂੰ ਕੀ ਬੋਰਡ ਤੋਂ ਇਕੱਠਿਆਂ ਦਬਾਓ ।
2.ਇੱਕ ਪ੍ਰਿੰਟ ਡਾਇਲਾਗ ਬਾਕਸ ਨਜ਼ਰ ਆਵੇਗਾ।
3.ਡਾਇਲਾਗ ਬਾਕਸ ਵਿੱਚੋਂ ਪ੍ਰਿੰਟਰ ਦੀ ਚੋਣ ਕਰੋ।Range of page ਅਤੇ number of copies ਨੂੰ ਵੀ ਚੁਣੋ।
4.Ok ਉੱਤੇ ਕਲਿੱਕ ਕਰੋ ਜਾਂ ਪ੍ਰਿੰਟ ਤੇ ਕਲਿੱਕ ਕਰੋ ।
Must Read
https://saddapunjab.info/computer-abbreviations/
ਪ੍ਰਸ਼ਨ 12 :- ਸਪਰੈੱਡਸ਼ੀਟ ਨੂੰ ਵੱਖਰੇ ਫਾਰਮੈੱਟ ਵਿਚ ਸੇਵ ਕਰਨ ਦੇ ਸਟੈਪਸ ਲਿਖੋ ?
ਉੱਤਰ :-Steps for saving the spreadsheet in various format:-
1.File—>Save option ਉੱਤੇ ਕਲਿੱਕ ਕਰੋ।
2.ਤੁਸੀਂ ਦੇਖੋਗੇ ਕਿ ਤੁਹਾਡੀ ਸਕਰੀਨ ਤੇ ਸੇਵ ਐਜ਼ ਡਾਇਲਾਗ ਬਾਕਸ ਨਜ਼ਰ ਆ ਗਿਆ ਹੈ ਤੁਸੀਂ ਫਾਈਲ ਦਾ ਨਾਮ ਟਾਈਪ ਕਰੋ ।
3.Save as type option ਵਿਚੋਂ ਉਸ ਫਾਰਮੈਟ ਨੂੰ ਚੁਣੋ ਜਿਸ ਵਿੱਚ ਤੁਸੀਂ ਫਾਈਲ ਸੇਵ ਕਰਨਾ ਚਾਹੁੰਦੇ ਹੋ। ok ਉੱਤੇ ਕਲਿੱਕ ਕਰੋ।
ਪ੍ਰਸ਼ਨ 13:- ਇਕ ਤੋਂ ਜ਼ਿਆਦਾ ਸੈੱਲਾਂ ਨੂੰ ਕਿਵੇਂ ਸਿਲੈਕਟ ਕੀਤਾ ਜਾਂਦਾ ਹੈ ਇਸ ਦੇ ਵੱਖ ਵੱਖ ਢੰਗ ਲਿਖੋ।
ਉੱਤਰ :-Method 1:- ਪੂਰੀ ਰੋਅ ਨੂੰ ਸਲੈਕਟ ਕਰਨ ਲਈ ਉਸ ਰੂਹ ਦੇ ਹੈਡਿੰਗ ਤੇ ਕਲਿੱਕ ਕਰੋ।
Method 2:- ਪੂਰੇ ਕਾਲਮ ਨੂੰ ਸਲੈਕਟ ਕਰਨ ਲਈ ਉਸ ਕਾਲਮ ਦੇ ਹੈਡਿੰਗ ਤੇ ਕਲਿੱਕ ਕਰੋ ।
Method 3:-ਪੂਰੀ ਵਰਕਸ਼ੀਟ ਨੂੰ ਸਲੈਕਟ ਕਰਨ ਲਈ ਵਰਕਸ਼ੀਟ ਦੇ ਉੱਪਰ ਵਾਲੇ ਖੱਬੇ Grey Rectangle ਪਾਸੇ ਉੱਤੇ ਕਲਿੱਕ ਕਰੋ।
Method 4:- ਇਕ ਵਰਕਸ਼ੀਟ ਵਿਚ ਕੁਝ ਸੈੱਲਾਂ ਨੂੰ ਸਿਲੈਕਟ ਕਰਨ ਲਈ ਉਸ ਸੈੱਲ ਤੇ ਕਲਿੱਕ ਕਰੋ ਜਿੱਥੇ ਸੀਮਾ ਦੀ starting ਹੋ ਰਹੀ ਹੈ ਮਾਊਸ ਬਟਨ ਨੂੰ ਦਬਾ ਕੇ ਰੱਖੋ ਅਤੇ ਉਸ ਸੈੱਲ ਤਕ ਜਾਓ ਜਿੱਥੇ ਤੱਕ ਸੈੱਲ ਸਲੈਕਟ ਕਰਨੇ ਹਨ ਉਸ ਤੋਂ ਬਾਅਦ ਮਾਊਸ ਬਟਨ ਛੱਡ ਦਿਓ ।
By Baljit Kaur