Guru Ravidas Gurpurab | Sadda Punjab.Info

27 ਫਰਵਰੀ 2021 ਨੂੰ ਐਨ. ਐਫ. ਐਲ. ਬਠਿੰਡਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ । ਐਨ. ਐਫ. ਐਲ. ਦੇ ਈ. ਡੀ. ਸ਼੍ਰੀ ਅਤੁਲ ਕੁਮਾਰ ਜੈਨ ਜੀ, ਵਾਰਡ ਨੰ -1 ਦੇ Mc ਸ਼੍ਰੀਮਤੀ ਅਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਰਣਦੀਪ ਸਿੰਘ ਰਾਣਾ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਸ਼੍ਰੀ ਰਣਦੀਪ ਸਿੰਘ ਰਾਣਾ ਜੀ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ।ਰਾਗੀ ਜੱਥਾ ਸ. ਦਲਬੀਰ ਸਿੰਘ ਹੀਰਾ (ਜਲੰਧਰ ਵਾਲੇ) ਨੇ ਆਪਣੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਐਨ. ਐਫ. ਐਲ. ਟਾਊਨਸ਼ਿਪ, ਮੰਦਿਰ ਕਲੋਨੀ ਅਤੇ ਆਦਰਸ਼ ਨਗਰ ਦੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Guru Ravidas Gurpurab | Sadda Punjab.Info