Career in Ayurvedic field | ਆਯੁਰਵੈਦਿਕ ਖੇਤਰ ਵਿੱਚ ਕੈਰੀਅਰ

Career in Ayurvedic field | ਆਯੁਰਵੈਦਿਕ ਖੇਤਰ ਵਿੱਚ ਕੈਰੀਅਰ
By Parjinder Kaur

ਆਯੁਰਵੈਦਿਕ ਵਿਸ਼ਵ ਦੀ ਇਕ ਪੁਰਾਣੀ ਡਾਕਟਰੀ ਪ੍ਰਣਾਲੀ ਹੈ l ਇਹ ਨਾ ਸਿਰਫ ਇਲਾਜ ਮੁਹੱਈਆ ਕਰਵਾਉਂਦਾ ਹੈ ਬਲਕਿ ਬਿਮਾਰੀਆਂ ਦੀ ਮੁੜ ਹੋਣ ਦੀ ਸੰਭਾਵਨਾ ਨੂੰ ਵੀ ਖਤਮ ਕਰਦਾ ਹੈ l ਆਯੁਰਵੈਦ ਦੇ ਅਨੁਸਾਰ ਮਨੁੱਖੀ ਸਰੀਰ ਵਿੱਚ ਤਿੰਨ ਕਿਸਮਾਂ ਦੇ ਵਿਕਾਰ ਹਨ : ਕੱਫਾ, ਪਿੱਤਾ ਅਤੇ ਵੱਤਾ l ਇਹਨਾਂ ਵਿਕਾਰਾਂ ਨੂੰ ਆਮ ਤੌਰ ਤੇ ਆਯੁਰਵੈਦਿਕ ਸ਼ਬਦਾਵਲੀ ਵਿੱਚ ਦੋਸ਼ ਕਿਹਾ ਜਾਂਦਾ ਹੈ l ਡਾਕਟਰੀ ਦੇਖਭਾਲ ਦੀ ਆਯੁਰਵੈਦਿਕ ਪ੍ਰਣਾਲੀ ਇਸ ਧਾਰਨਾ ਤੇ ਅਧਾਰਿਤ ਹੈ ਕਿ ਆਯੁਰਵੈਦਿਕ ਨਾਲ ਸਰੀਰ ਦੀ ਕੁਦਰਤੀ ਇਲਾਜ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ l ਆਯੁਰਵੈਦਿਕ ਇਲਾਜ ਵਿਚ ਲੱਛਣਾਂ ਨੂੰ ਘਟਾਉਣਾ, ਅਸ਼ੁੱਧੀਆਂ ਦੂਰ ਕਰਨਾ ਅਤੇ ਚਿੰਤਨ ਕਰਨਾ ਆਦਿ ਸ਼ਾਮਿਲ ਹਨ l
ਬੈਚਲਰ ਆਫ ਆਯੁਰਵੈਦਿਕ ਮੈਡੀਸਿਨ ਅਤੇ ਸਰਜਰੀ ਕੋਰਸ – ਬੈਚਲਰ ਆਫ ਆਯੁਰਵੈਦਿਕ ਮੈਡੀਸਿਨ ਅਤੇ ਸਰਜਰੀ ਕੋਰਸ ਗ੍ਰੈਜੂਏਟ ਡਿਗਰੀ ਕੋਰਸ ਹੈ l ਇਸ ਦੀ ਪੂਰੀ ਅਵਧੀ ਪੰਜ ਸਾਲ ਅਤੇ ਛੇ ਮਹੀਨੇ ਦੀ ਹੁੰਦੀ ਹੈ ਜਿਸ ਵਿੱਚ ਚਾਰ ਸਾਲ ਦਾ ਕੋਰਸ ਹੁੰਦਾ ਹੈ ਅਤੇ ਡੇਢ ਸਾਲ ਦੀ ਇੰਟਰਨਸ਼ਿਪ ਹੁੰਦੀ ਹੈ l ਇਸ ਕੋਰਸ ਵਿਚ ਥਿਊਰੀ ਅਤੇ ਪ੍ਰੈਕਟੀਕਲ ਨਾਲ ਨਾਲ ਚੱਲਦੇ ਹਨ l ਇਹ ਇਕ ਅੰਡਰ ਗ੍ਰੈਜੂਏਟ ਕੋਰਸ ਹੈ ਜਿਸ ਨੂੰ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ l ਹਰ ਸੈਸ਼ਨ ਡੇਢ ਸਾਲ ਦਾ ਹੁੰਦਾ ਹੈ l ਇਨ੍ਹਾਂ ਸੈਸ਼ਨਾਂ ਨੂੰ ਅਸੀਂ ਪ੍ਰੋਫੈਸ਼ਨਲ ਕੋਰਸ ਕਹਿ ਸਕਦੇ ਹਾਂ l ਪਹਿਲੇ ਕੋਰਸ ਵਿੱਚ ਵਿਦਿਆਰਥੀ ਨੂੰ ਆਯੁਰਵੈਦਿਕ ਸਿਸਟਮ ਦੀ ਐਨੋਟਮੀ ਫਿਜਿਓਲੋਜੀ ਅਤੇ ਇਤਿਹਾਸ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ l ਦੂਸਰੇ ਕੋਰਸ ਵਿੱਚ ਵਿਦਿਆਰਥੀਆਂ ਨੂੰ ਟੌਕਸੀਓਲੋਜੀ ਅਤੇ ਫਾਰਮਾਕੋਲੋਜੀ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ l ਤੀਸਰੇ ਅਤੇ ਅੰਤਿਮ ਕੋਰਸ ਦੇ ਵਿਚ ਵਿਦਿਆਰਥੀਆਂ ਨੂੰ ਸਰਜਰੀ,ਈ.ਐਨ.ਟੀ., ਚਮੜੀ ਅਤੇ ਗ੍ਰਾਈਨੋਕਲੋਜੀ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ l

Career in Ayurvedic field | ਆਯੁਰਵੈਦਿਕ ਖੇਤਰ ਵਿੱਚ ਕੈਰੀਅਰ
Career in Ayurvedic field | ਆਯੁਰਵੈਦਿਕ ਖੇਤਰ ਵਿੱਚ ਕੈਰੀਅਰ

ਪੂਰੇ ਕੋਰਸ ਵਿੱਚ ਪੜ੍ਹੇ ਜਾਣ ਵਾਲੇ ਵਿਸ਼ੇ ਕੁਝ ਇਸ ਤਰ੍ਹਾਂ ਹਨ
•ਮੋਡਰਨ ਐਨਾਟੌਮੀ
•ਪ੍ਰਿੰਸੀਪਲ ਆਫ ਮੈਡੀਸਿਨ
•ਫ਼ਿਜ਼ਿਓਲੌਜੀ
•ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ
•ਫੌਰੈਂਸਿਕ ਮੈਡਿਸਨ
•ਟੌਕਸੀਓਲੌਜੀ
•ENT
•ਬੌਟੋਨੀ
•ਫ਼ਾਰਮਾਕੌਲੌਜੀ
ਵੈਧਿਅਵਰ : ਜਿਹੜੇ ਵਿਦਿਆਰਥੀ ਇਸ ਕੋਰਸ ਨੂੰ ਪੂਰਾ ਕਰ ਲੈਂਦੇ ਹਨ ਉਹ ਆਪਣੇ ਨਾਮ ਦੇ ਨਾਲ ਵੈਧਿਅਵਰ ਜਾਂ Vr. ਦਾ ਪ੍ਰਯੋਗ ਕਰਦੇ ਹਨ l

BAMS ਵਿੱਚ ਵਿਸ਼ੇਸ਼ੀਕਰਣ ਇਸ ਕੋਰਸ ਦੇ ਬਹੁਤ ਵਿੱਚ ਅਜਿਹੇ ਕੋਰਸ ਹਨ ਜਿਸ ਵਿੱਚ ਵਿਦਿਆਰਥੀ ਮੁਹਾਰਤ ਅਤੇ ਵਿਸ਼ੇਸ਼ ਕਰਣ ਪ੍ਰਾਪਤ ਕਰ ਸਕਦਾ ਹੈ। ਇਹ ਹੇਠ ਲਿਖੇ ਅਨੁਸਾਰ ਹਨ:-
1.ਪਦਾਰਥ ਵਿਗਿਆਨ
2.ਸਰੀਰ ਰਚਨਾ
3.ਸਰੀਰ ਕਿਰਿਆ
4.ਰਸ ਸ਼ਾਸਤਰ
5.ਅਗਦ ਤੰਤਰ
6.ਰੋਗ ਅਤੇ ਵਿਕ੍ਰਿਤੀ ਵਿਗਿਆਨ
7.ਚਰਕ ਸੰਮਿਤਾ
8.ਪ੍ਰਸੂਤੀ ਅਤੇ ਇਸਤਰੀ ਰੋਗ

ਯੋਗਤਾ ਅਤੇ ਦ੍ਖਲਾ:- BAMS ਵਿੱਚ ਦਾਖਲਾ ਪ੍ਰਾਪਤ ਕਰਨ ਲਈ ਵਿਦਿਆਰਥੀ ਨੇ ਬਾਰਵੀਂ ਜਮਾਤ ਵਿਗਿਆਨ ਦੀ ਧਾਰਾ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰ ਕੋਲ ਬਾਰਵੀਂ ਜਮਾਤ ਵਿੱਚ ਭੌਤਿਕ ਵਿਗਿਆਨ,ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਹੋਣਾ ਲਾਜਮੀ ਹੈ। ਉਮੀਦਵਾਰ ਨੂੰ ਰਾਸ਼ਟਰੀ ਪੱਧਰ ਦੀ ਦਾਖਲਾ ਪ੍ਰੀਖਿਆ ਜਿਵੇਂ NEET (ਨੈਸ਼ਲਨ ਯੋਗਤਾ ਪ੍ਰਵੇਸ਼ ਟੈਸਟ) ਵਿਚੋਂ ਲੰਘਣਾ ਪੈਂਦਾ ਹੈ।ਉਮੀਦਵਾਰ ਰਾਜ ਪੱਧਰ ਦੇ ਇਮਤਿਹਾਨਾਂ ਲਈ ਵੀ ਬਿਨੇ ਕਰ ਸਕਦੇ ਹਨ ਜਿਵੇ:-
OJEE (ਓਡੀਸਾ ਜੁਆਇੰਟ ਐਂਟਰੈਂਸ ਟੈਸਟ)
KEAM (ਕੇਰਲਾ ਇੰਜੀਨੀਅਰਿੰਗ,ਐਗਰੀਕਲਟਰਲ ਅਤੇ ਮੈਡੀਕਲ)
GCET(ਗੋਆ ਕਾਮਨ ਐਂਟਰੈਂਸ ਟੈਸਟ)
BVP CET (ਭਾਰਤੀ ਵਿਦਿਆਪੀਠ ਕਾਮਨ ਐਂਟਰੈਸ ਟੈਸਟ)
IPU CET (ਇੰਦਰਪ੍ਰਸਥ ਯੂਨੀਵਰਸਿਟੀ ਕਾਮਨ ਐਂਟਰੈਂਸ ਟੈਸਟ)

ਵਿਦਿਆਰਥੀਆਂ ਦੀ ਚੋਣ:- ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ਤੇ ਕੀਤੀ ਜਾਂਦੀ ਹੈ। ਮੈਰਿਟ ਤੈਅ ਕਰਨ ਲਈ ਵਿਦਿਆਰਥੀਆਂ ਦੇ ਬਾਰਵੀਂ ਜਮਾਤ ਦੇ ਅੰਕ ਅਤੇ ਐਂਟਰੈਂਸ ਟੈਸਟ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਜੋੜਨ ਤੋਂ ਬਾਅਦ ਵਿੱਚ ਸੂਚੀ ਤਿਆਰ ਕੀਤੀ ਜਾਂਦੀ ਹੈ।
ਅਯੁਰਵੇਦ ਵਿੱਚ ਕਰੀਅਰ ਅਤੇ ਨੌਕਰੀਆਂ: ਅਯੁਰਵੇਦ ਦਾ ਦਾਇਰਾ ਨਾ ਸਿਰਫ ਭਾਰਤ ਵਿੱਚ ਹੀ ਬਲਕਿ ਵਿਸ਼ਵ ਭਰ ਵਿੱਚ ਦਿਨੋ-ਦਿਨ ਵਧ ਰਿਹਾ ਹੈ। ਬਹੁਤ ਸਾਰੇ ਗੰਭੀਰ ਰੋਗਾਂ ਲਈ ਲੋਕਾਂ ਨੇ ਐਲੋਪੈਥੀ ਦੀ ਜਗ੍ਹਾ ਆਯੁਰਵੇਦ ਨੂੰ ਚੁਣਿਆ ਹੈ। ਬੀ.ਏ.ਐਮ.ਐਸ. ਦਾ ਕੋਰਸ ਪੂਰਾ ਹੋਣ ਤੋਂ ਬਾਅਦ ਕੈਰੀਅਰ ਦਾ ਮੌਕਾ ਸਿਰਫ਼ ਭਾਰਤ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੈ। ਡਿਗਰੀ ਪ੍ਰਾਪਤ ਕਰਤਾ ਡਾਕਟਰ ਵਜੋਂ ਬਲਾਉਣ ਅਤੇ ਨਿੱਜੀ ਪ੍ਰੈਕਟਿਸ ਕਰਨ ਦੇ ਯੋਗ ਹੈ। ਸਰਕਾਰੀ ਖੇਤਰ ਵਿੱਚ ਵੀ ਨੌਕਰੀ ਦੇ ਕਾਫੀ ਮੌਕੇ ਮੌਜੂਦ ਹਨ। ਅਯੁਰਵੇਦਿਕ ਫਾਰਮਾਸਿਸਟ ਵਜੋਂ ਸਰਕਾਰੀ ਆਯੁਰਵੇਦ ਹਸਪਤਾਲ ਵਿੱਚ ਨੌਕਰੀ ਮਿਲ ਸਕਦੀ ਹੈ। ਇਸ ਕੋਰਸ ਤੋਂ ਬਾਅਦ ਡਿਗਰੀ ਹੋਲਡਰ ਆਯੁਰਵੈਦਿਕ ਦਵਾਈਆਂ ਦੀ ਦੁਕਾਨ ਵੀ ਖੋਲ ਸਕਦਾ ਹੈ। ਬੀ.ਏ.ਐਮ.ਐਸ. ਗ੍ਰੈਜੂਏਟ ਅਧਿਆਪਨ ਦੇ ਖੇਤਰ ਵਿੱਚ ਅਧਿਆਪਨ ਦਾ ਕੰਮ ਵੀ ਕਰ ਸਕਦੇ ਹਨ।
ਸੈਲਰੀ:- ਆਯੁਰਵੇਦਿਕ ਦੇ ਵਿਦਿਆਰਥੀਆਂ ਨੂੰ ਕੁੱਝ ਯੂਨੀਵਰਸਿਟੀ ਕੋਰਸ ਦੇ ਦੌਰਾਨ ਹਰ ਮਹੀਨੇ 40,000 ਤੋਂ 50,000 ਰੁਪਏ ਵਜੀਫਾ ਦਿੰਦੀਆਂ ਹਨ। ਕੋਰਸ ਤੋਂ ਬਾਅਦ ਇੱਕ ਆਯੁਰਵੈਦਿਕ ਗ੍ਰੈਜੂਏਟ ਪ੍ਰਤੀ ਮਹੀਨਾਂ 20,000 ਤੋਂ 50,000 ਰੁਪਏ ਤੱਕ ਤਨਖਾਹ ਪ੍ਰਾਪਤ ਕਰ ਸਕਦਾ ਹੈ। ਨਿੱਜੀ ਕਲੀਨਿਕ ਵਿੱਚ ਇਹ ਕਮਾਈ 50,000 ਤੋਂ ਵੱਧ ਵੀ ਹੋ ਸਕਦੀ ਹੈ।

ਬੀ.ਏ.ਐਮ.ਐਸ. ਪ੍ਰੋਗਰਾਮ ਨੂੰ ਪੂਰਾ ਕਰਨ ਤੋਂ ਬਾਅਦ ਨੌਕਰੀ ਦੀ ਪ੍ਰੋਫਾਈਲ ਹੇਠਾਂ ਦਿੱਤੇ ਅਨੁਸਾਰ ਹੈ:-
1.ਲੈਕਚਰਾਰ
2.ਵਿਗਿਆਨੀ
3.ਚਿੱਕਿਤਸਕ
4.ਸ਼੍ਰੇਣੀ ਪ੍ਰਬੰਧਕ
5.ਵਪਾਰ ਵਿਕਾਸ ਅਧਿਕਾਰੀ
6.ਵਿੱਕਰੀ ਪ੍ਰਤੀਨਿੱਧ
7.ਉਤਪਾਦ ਮੈਨੇਜਰ
8.ਫਾਰਮਾਸਿਸਟ
9.ਜੂਨੀਅਰ ਕਲੀਨਿਕਲ ਟ੍ਰਾਇਲ ਕੋਆਰੀਨੇਟਰ
10.ਮੈਡੀਕਲ ਪ੍ਰਤੀਨਿੱਧੀ
11.ਮੈਨੇਜਰ ਅੰਦਰੂਨੀ ਆਡਿਟ

ਸੰਸਥਾਵਾਂ ਜਿਨ੍ਹਾਂ ਵਿੱਚ ਬੀ.ਏ.ਐਮ.ਐਸ. ਗ੍ਰੈਜੂਏਟ ਕੰਮ ਕਰ ਸਕਦੇ ਹਨ: ਆਯੁਰਵੇਦਿਕ ਗ੍ਰੈਜੂਏਟ ਲਈ ਬਹੁਤ ਸਾਰੀਆਂ ਸੰਸਥਾਵਾਂ ਉਪਲਬਧ ਹਨ ਜਿਨ੍ਹਾਂ ਵਿੱਚ ਇਹ ਗ੍ਰੈਜੂਏਟ ਕੰਮ ਕਰ ਸਕਦੇ ਹਨ। ਇਨ੍ਹਾਂ ਵਿੱਚ ਆਮ-ਤੌਰ ਤੇ ਹੈਲਥ ਕੇਅਰ ਸੈਂਟਰ, ਨਰਸਿੰਗ ਹੋਮ, ਲਾਈਫ਼ ਸਾਇੰਸ ਇੰਡਸਟਰੀ, ਸਪਾ ਰਿਜੋਰਟ, ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ, ਕਾਲਜ਼, ਰਿਸਰਚ ਇੰਸਟੀਚਿਊਟ ਆਦਿ ਸ਼ਾਮਿਲ ਹੈ।