Motivational Story in Punjabi-ਅਨੋਖਾ ਵਹਿਮ
ਅੱਜ ਮੈੰ ਗੱਲ ਕਰਨ ਜਾ ਰਹੀ ਹਾਂ ਇੱਕ ਅਨੋਖੇ ਜਾਨੀ ਕਿ ਇਕ ਵੱਖਰੇ ਹੀ ਵਹਿਮ ਦੀ ਜੋ ਸ਼ਾਇਦ ਕਿਸੇ – ਕਿਸੇ ਨੇ ਸੁਣਿਆ ਹੋਵੇ। ਸ਼ਾਇਦ ਤੁਹਾਨੂੰ ਮੇਰੀਆ ਗੱਲਾਂ ਪੜ੍ਹ ਕੇ ਹਾਸਾ ਆਵੇ ‘ ਤੇ ਕੋਈ ਗੱਲ ਨਹੀਂ ਹੱਸ ਲੈਣਾ, ਕਿਉਂਕਿ ਹੱਸਣਾ ਸਿਹਤ ਲਈ ਚੰਗਾ ਹੁੰਦਾ ਹੈ। ਚਲੋ ਸੈ ਸ਼ੁਰੂ ਕਰਦੀ ਹਾਂ ਕਹਾਣੀ “Motivational Story in Punjabi ਅਨੋਖਾ ਵਹਿਮ “ ਇਹ ਗੱਲ ਹੈ। ਮੇਰੇ ਬਚਪਨ ਦੀ ਜਦੋਂ ਮੈੰ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ।
ਢਲ਼ਦੀ ਦੁਪਿਹਰ ਦਾ ਸਮਾਂ ਸੀ ਮੈੰ ਤੇ ਮੇਰੇ ਭੈਣ – ਭਰਾ ਵੇਹੜੇ ਦੀ ਇੱਕ ਨੁੱਕਰੇ ਸ਼ਾਵੇ ਮੰਜਾ ਡਾਹ ਕੇ ਬੈਠੇ ਪੜਾਈ ਕਰ ਰਹੇ ਸੀ। ਇਥੇ ਤੁਹਾਨੂੰ ਮੈੰ ਦੱਸ ਦਵਾਂ ਕਿ ਮੇਰਾ ਨਾਮ ਅਰਸ਼ , ਮੇਰੀ ਛੋਟੀ ਭੈਣ ਦਾ ਨਾਮ ਸੁਮਨ ਤੇ ਮੇਰੇ ਭਰਾ ਦਾ ਨਾਮ ਸੁਖਮਨ ਹੈ। ਅਸੀ ਪੜਾਈ ਕਰ ਰਹੇ ਸੀ।
ਮੈਂ ਮੰਜੇ ਦੀ ਪੈਂਦ ਵਿਚ ਬੈਠੀ ਸੀ। ਮੇਰੇ ਮਾਤਾ ਜੀ ਦੇਖ ਕੇ ਕਹਿੰਦੇ ” ਪੁੱਤ ਕਿੰਨਾ ਫਸ ਕਿ ਬੈਠੇ ਜੌ ਤਿੰਨੇ ਭੈਣ – ਭਰਾ ਇੱਕ ਮੰਜਾ ਹੋਰ ਡਾਹ ਲਓ ” ਮੈ ਲਾਗੇ ਖੜੇ ਹੋਏ ਮੰਜੇ ਨੂੰ ਡਾਹਿਆ ਤੇ ਉਸ ਤੇ ਬੈਠ ਗਈ। ਮੈ ਆਪਣੇ ਧਿਆਨ ਪੜ੍ਹਾਈ ਕਰ ਰਹੀ ਸੀ ਤੇ ਸਾਰਾ ਸਕੂਲ ਦਾ ਕੰਮ ਕਰਨ ਤੋਂ ਬਾਅਦ ਮੈਂ ਕਿਤਾਬਾਂ ਇਕ ਪਾਸੇ ਕਰਕੇ ਉਸ ਮੰਜੇ ਤੇ ਲੇਟ ਗਈ।
ਮੇਰੇ ਦਾਦਾ ਜੀ ਜੋ ਵਿਹੜੇ ਦੇ ਵਿਚਕਾਰ ਮੰਜਾ ਡਾਹ ਕੇ ਬੈਠੇ ਸੀ, ਉਹਨਾਂ ਮੈਨੂੰ ਬੁਲਾਇਆ । ਉਹ ਮੈਨੂੰ ਅਰਸ਼ ਦੀ ਬਜਾਏ ਪਿਆਰ ਨਾਲ ਅਰਸ਼ੂ ਕਹਿ ਕੇ ਬਲਾਉਂਦੇ ਹਨ। ਉਹ ਕਹਿੰਦੇ ਅਰਸ਼ੂ ਉਰੇ ਆ ਮੈੰ ਕਿਹਾ ਆਈ ਦਾਦਾ ਜੀ ‘ ਤੇ ਮੈ ਉਠ ਕੇ ਓਹਨਾਂ ਲਾਗੇ ਜਾ ਕੇ ਬੈਠ ਗਈ। ਉਹ ਮੈਨੂੰ ਕਹਿੰਦੇ ਪੁੱਤ ਦੱਖਣ ਵੱਲ ਨੂੰ ਮੰਜੇਂ ਦੀ ਪੈਂਦ ਕਰ ਕੇ ਨਹੀਂ ਲੇਟੀ ਦਾ ਹੁੰਦਾ ਸਮਝ ਲੱਗੀ।
ਮੈਂ ਕਿਹਾ ਉਹ ਤਾਂ ਠੀਕ ਹੈ। ਪਰ ਲੇਟ ਕਿਉਂ ਨਹੀਂ ਸਕਦੇ ? ਕੋਈ ਕਾਰਨ ? ਉਹ ਮੈਨੂੰ ਕਹਿੰਦੇ ਬਹੁਤਾ ਤੇ ਮੈਨੂੰ ਨਹੀਂ ਪਤਾ ਪਰ , ਇਨ੍ਹਾਂ ਮੈਂ ਆਪਣੇ ਬਾਪੂ ਤੋਂ ਸੁਣਿਆ ਸੀ। , ਉਹ ਕਹਿੰਦੇ ਹੁੰਦੇ ਸੀ ਕਿ ” ਦੱਖਣ ਵੱਲ ਨੂੰ ਮਰੇ ਹੋਏ ਬੰਦੇ ਦੀ ਪੈਂਦ ਕਰੀ ਦੀ ਹੈ।
ਮੈਂ ਕਿਹਾ ਅੱਛਾ , ਪਰ ਦਾਦਾ ਜੀ ਦੇਖੋ ਆਪਾਂ ਐਵੇਂ ਇਨ੍ਹਾਂ ਵਹਿਮਾਂ-ਭਰਮਾਂ ਵਿੱਚ ਕਿਉਂ ਪੈਂਦੇ ਹਾਂ ? ਇਹ ਗੱਲ ਤਾਂ ਚਲੋ ਮੈਂ ਮੰਨ ਲੈਂਦੀ ਹੈ। ਕੇ ਮਰੇ ਬੰਦੇ ਦੀ ਪੈਂਦ ਦੱਖਣ ਵੱਲ ਨੂੰ ਕਰਦੇ ਹਨ। , ਪਰ ਜੇ ਆਪਾਂ ਉਸ ਪਾਸੇ ਨੂੰ ਪੈਂਦ ਕਰਕੇ ਸੌਂਦੇ ਹਾਂ ਤਾਂ ਆਪਣੇ ਨਾਲ ਕੀ ਹੋ ਸਕਦਾ ਹੈ ? ਕੋਈ ਕਾਰਨ ਤਾਂ ਹੋਵੇ।
ਮੈਂ ਬਿਨਾਂ ਕਾਰਣ ਐਵੇਂ ਇਹਨਾਂ ਵਹਿਮਾਂ ਵਿਚ ਵਿਸ਼ਵਾਸ਼ ਨਹੀਂ ਕਰਨਾ। ਦਾਦਾ ਜੀ ਨੇ ਕੁਝ ਪਲ ਸੋਚਿਆ ਤੇ ਕਹਿੰਦੇ ” ਗੱਲ ਤਾਂ ਤੇਰੀ ਠੀਕ ਹੈ ਜੇ ਕਾਰਨ ਵੀ ਨਹੀਂ ਪਤਾ ਤਾਂ ਆਪਾਂ ਵਿਸ਼ਵਾਸ਼ ਕਿਉਂ ਕਰਦੇ ਹਾਂ। ?
ਉਹਨਾਂ ਕਿਹਾ ਅੱਜ ਤੋਂ ਆਪਾਂ ਦੋਵੇਂ ਇੰਜ ਕਰਦੇ ਇਸ ਦਾ ਕਾਰਨ ਲੱਭਣਾ ਸ਼ੁਰੂ ਕਰਦੇ ਹਾਂ , ਮੈਂ ਕਿਹਾ ਚਲੋ ਠੀਕ ਹੈ । ਉਹਨਾਂ ਮੈਨੂੰ ਕਿਹਾ ਜਦ ਤੱਕ ਮੈਨੂੰ ਇਸ ਦਾ ਕਾਰਨ ਪਤਾ ਨਹੀਂ ਲੱਗਦਾ ਮੈਂ ਦੱਖਣ ਵੱਲ ਪੈਰ ਕਰਕੇ ਲੇਟ ਜਾਇਆ ਕਰੂ ਕੀ ਪਤਾ ਕੁਝ ਪਤਾ ਲੱਗ ਜਾਵੇ।
ਉਸ ਦਿਨ ਤੋਂ ਦਾਦਾ ਜੀ ਮੰਜੇ ਦੀ ਪੈਂਦ ਦੱਖਣ ਵੱਲ ਨੂੰ ਕਰਨ ਲੱਗ ਗਏ। ਪਰ ਫਿਰ ਵੀ ਉਨ੍ਹਾਂ ਨੂੰ ਕੋਈ ਕਾਰਨ ਨਹੀਂ ਲੱਭਿਆ।
ਮੈਂ ਵੀ ਕਈ ਵਾਰ ਸੋਚਦੀ ਕਿ ਮੈਂ ਕਿਸੇ ਤੋਂ ਪੁੱਛਾਂ ਕੀ ਪਤਾ ! ਕਿਸੇ ਨੁੰ ਪਤਾ ਹੋਵੇ , ਪਰ ਨਹੀਂ ਮੈਨੂੰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਸ ਦਾ ਉੱਤਰ ਨਹੀਂ ਮਿਲਿਆ ਅਕਸਰ ਅਸੀਂ ਓਸੇ ਤਰਾਂ ਵਿਹੜੇ ਵਿਚ ਮੰਜੇ ਡਾਹੁੰਦੇ। ਹੁਣ ਤਾਂ ਮੇਰੇ ਦਾਦਾ ਜੀ ਨੇ ਮੈਨੂੰ ਮੰਜੇ ਦੀ ਪੈਂਦ ਦੱਖਣ ਵੱਲ ਕਰਨ ਤੋਂ ਟੋਕਣਾ ਬੰਦ ਕਰ ਦਿੱਤਾ ਸੀ। ਪਰ ਮੇਰੇ ਮਾਤਾ ਜੀ ਅਕਸਰ ਟੋਕਦੇ ਰਹਿੰਦੇ ਸੀ।
ਇਹੀ ਕਾਰਨ ਕਿ ਮੈਨੂੰ ਇਹ ਗੱਲ ਵਾਰ-ਵਾਰ ਯਾਦ ਆ ਜਾਂਦੀ ਕਿ ਮੈਂ ਇਸ ਵਹਿਮ ਦਾ ਉੱਤਰ ਹਾਲੇ ਜਾਨਣਾ ਹੈ। ਮੈਂ ਹਰ ਰੋਜ਼ ਤੇ ਨਹੀਂ ਪਰ ਅਕਸਰ ਕਈ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਸੋਚਦੀ ਕਿ ਇਹ ਕਿਹੋ ਜਿਹਾ ਵਹਿਮ ਹੈ।“Motivational Story in Punjabi ਅਨੋਖਾ ਵਹਿਮ “, ਮੈਨੂੰ ਇਸ ਦਾ ਉੱਤਰ ਕਿਵੇਂ ਪਤਾ ਲੱਗੇਗਾ ? ਇਸ ਤਰਾਂ ਕਰਦੇ ਕਰਦੇ ਤਿੰਨ-ਚਾਰ ਮਹੀਨੇ ਬੀਤ ਗਏ । ਆਖਿਰ ਮੈਨੂੰ ਇਸਦਾ ਚੇਤਾ ਭੁੱਲ ਹੀ ਗਿਆ, ਪਰ ਮੇਰੇ ਦਾਦਾ ਜੀ ਦੀ ਪੈਂਦ ਦੱਖਣ ਵੱਲ ਨੂੰ ਕਰ ਕੇ ਸੋਣ ਦੀ ਆਦਤ ਬਣ ਗਈ ਸੀ।
ਅਖੀਰ ਚਾਰ – ਪੰਜ ਸਾਲਾਂ ਬਾਅਦ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਲੱਭ ਹੀ ਗਿਆ ਜਦੋ ਕਿ ਮੈੰ ਇਸਦੇ ਉੱਤਰ ਮਿਲਣ ਦੀ ਉਮੀਦ ਛੱਡ ਹੀ ਦਿੱਤੀ ਸੀ। ਅੱਜ – ਕੱਲ ਸਾਇੰਸ ਯੁੱਗ ਚਲ ਰਿਹਾ ਹੈ ਤੇ ਮੈਨੂੰ ਇਸ ਵਹਿਮ ਦਾ ਉੱਤਰ ਵੀ ਵਿਗਿਆਨੀ ਤਰੀਕੇ ਨਾਲ ਮਿਲਿਆ। ਇਸਦੇ ਨਾਲ ਮੈ ਇਹ ਵੀ ਦੱਸ ਦੇਵਾਂ ਕਿ ਇਸਦਾ ਉੱਤਰ ਮੈਨੂੰ ਇੰਟਰਨੈੱਟ ਤੋਂ ਮਿਲਿਆ ਸੀ।
ਚਲੋ ਮੈ ਤੁਹਾਨੂੰ ਇਸਦਾ ਉੱਤਰ ਦਸਦੀ ਹਾਂ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ। ਕਿ ਧਰਤੀ ਵਿਚ ਇੱਕ ਖਿੱਚਣ ਸ਼ਕਤੀ ਹੈ। ਜਿਸਨੂੰ ਅਸੀ ਪੰਜਾਬੀ ਵਿੱਚ ਗੁਰੂਤਾ ਆਕਰਸ਼ਣ ਬਲ ਤੇ ਅੰਗਰੇਜੀ ਵਿਚ gravitational force ਕਹਿੰਦੇ ਹਾਂ “Motivational Story in Punjabi ਅਨੋਖਾ ਵਹਿਮ “ ਜੋ ਕਿ ਸਾਨੂੰ ਧਰਤੀ ਵੱਲ ਖਿੱਚ ਕੇ ਰੱਖਦਾ ਹੈ। ਸਾਡੇ ਭਾਰਤ ਦੇਸ਼ ਦੇ ਉਤਰ ਦਿਸ਼ਾ ਵਾਲੇ ਪਾਸੇ ਹਿਮਾਲਿਆ ਪਰਬਤ ਹੈ। ਜੋ ਕਿ ਬੁਹਤ ਉੱਚਾ ਹੈ ਤੇ ਉਸ ਵਿੱਚ ਵੀ ਖਿੱਚਣ ਸ਼ਕਤੀ ਮੌਜੂਦ ਹੈ।
ਜਦ ਇਨਸਾਨ ਸਿੱਧਾ ਖੜਾ ਹੁੰਦਾ ਹੈ ਤਾਂ ਉਸਦੇ ਅੰਦਰੂਨੀ ਅੰਗ ਜਿਵੇਂ :- ਦਿਲ , ਫੇਫੜੇ , ਗੁਰਦੇ ਆਦਿ ਜਿਨ੍ਹਾਂ ਨੂੰ ਅੰਗਰੇਜੀ ਵਿਚ organs ਕਹਿੰਦੇ ਹਨ ਸਿੱਧੇ ਲਟਕ ਰਹੇ ਹੁੰਦੇ ਹਨ। ਤੇ ਸਾਡੇ ਸਰੀਰ ਵਿੱਚ ਦਿਲ ਜੋ ਖੂਨ ਪੰਪ ਕਰਦਾ ਹੈ। ਤੇ ਸਰੀਰ ਦੇ ਸਾਰੇ ਅੰਗਾਂ ਤੱਕ ਪਹੰਚਾਉਂਦਾ ਹੈ ਵੀ ਸਿੱਧਾ ਲਟਕ ਰਿਹਾ ਹੁੰਦਾ ਹੈ। ਤੇ ਸਰੀਰ ਦੇ ਨਿਚਲੇ ਹਿਸੇ ਨੂੰ ਜਰੂਰਤ ਅਨੁਸਾਰ ਖੂਨ ਸਪਲਾਈ ਕਰਦਾ ਹੈ। ਸਾਡਾ ਦਿਮਾਗ ਜੋ ਕਿ ਸਰੀਰ ਦਾ ਉਪਰੀ ਭਾਗ ਹੁੰਦਾ ਹੈ। , ਜਿਸ ਨੂੰ ਬੁਹਤ ਜਿਆਦੇ ਖੂਨ ਦੀ ਜਰੂਰਤ ਨਹੀਂ ਹੁੰਦੀ ਤੇ ਦਿਲ ਉਸ ਨੂੰ , ਉਸ ਦੀ ਲੋੜ ਅਨੁਸਾਰ ਖੂਨ ਸਪਲਾਈ ਕਰਦਾ ਹੈ।
ਪਰ ਜੇਕਰ ਅਸੀਂ ਦੱਖਣ ਵਾਲੇ ਪਾਸੇ ਨੂੰ ਪੈਰ ਕਰਕੇ ਲੇਟ ਜਾਂਦੇ ਹਾਂ ਤਾਂ ਸਾਡਾ ਦਿਲ ਖ਼ੂਨ ਨੀਚੇ ਜਿਆਦਾ ਪੰਪ ਕਰਨ ਦੀ ਬਜਾਏ ਉੱਪਰ ਵੱਲ ਨੂੰ ਪੰਪ ਕਰਨ ਲੱਗ ਜਾਂਦਾ ਹੈ। ਅਜਿਹਾ ਇਸ ਲਈ ਕਿਉਂਕਿ ਉੱਤਰ ਵੱਲ ਹਿਮਾਲਿਆ ਪਰਬਤ ਦੀ ਖਿੱਚ ਸ਼ਕਤੀ ਦੇ ਕਾਰਨ ਸਾਡਾ ਦਿਲ ਖੂਨ ਪੰਪ ਉੱਪਰੀ ਭਾਗ ਵੱਲ ਕਰਨ ਲੱਗ ਜਾਂਦਾ ਹੈ। ਪਰ ਸਾਡੇ ਦਿਮਾਗ ਨੂੰ ਜਿਆਦਾ ਖੂਨ ਦੀ ਜ਼ਰੂਰਤ ਨਹੀਂ ਹੁੰਦੀ ।
ਵੱਧ ਖ਼ੂਨ ਮਿਲ ਜਾਣ ਕਾਰਣ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਹਾਈ ਬਲੱਡ ਪ੍ਰੈਸ਼ਰ, ਸਿਰ ਦਰਦ ਤੇ ਪਤਾ ਨਹੀਂ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦਾ ਮੈਨੂੰ ਨਾਮ ਨਹੀਂ ਪਤਾ।
ਜਦ ਮੈਨੂੰ ਇਸ ਪ੍ਰਸ਼ਨ ਦਾ ਉੱਤਰ ਮਿਲਿਆ ਤਾਂ ਮੈਂ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਨੂੰ ਜਾ ਕੇ ਇਸ ਬਾਰੇ ਦੱਸਿਆ, ਤਾਂ ਉਹਨਾਂ ਨੇ ਮੇਰਾ ਉੱਤਰ ਬੜੇ ਧਿਆਨ ਨਾਲ ਸੁਣਿਆ। ਲਾਗੇ ਹੀ ਮੇਰੀ ਦਾਦੀ ਜੀ ਬੈਠੇ ਸਨ “Motivational Story in Punjabi ਅਨੋਖਾ ਵਹਿਮ “, ਉਹਨਾਂ ਮੈਨੂੰ ਕਿਹਾ ਪੁੱਤ ਸਾਡੇ ਵੱਡੇ-ਵਡੇਰੇ ਸਾਨੂੰ ਇਹ ਗੱਲ ਸਮਝਉਂਦੇ ਤਾਂ ਸੀ ਕਿ ਸਾਨੂੰ ਇਸ ਤਰਾਂ ਨਹੀਂ ਲੇਟਣਾ ਚਾਹੀਦਾ ਪਰ ਉਸ ਦਾ ਪੂਰਾ ਕਾਰਨ ਨਹੀਂ ਦੱਸਦੇ ਸੀ। ਭਾਵੇਂ ਕਿੱਦਾਂ ਵੀ ਪਰ ਉਨ੍ਹਾਂ ਦਾ ਵਹਿਮ ਜਾਂ ਵਿਚਾਰ ਝੂਠਾ ਨਹੀਂ ਪਿਆ। ਮੈਂ ਕਿਹਾ ਤੁਸੀਂ ਸਹੀ ਬੋਲ ਰਹੇ ਹੋ ਦਾਦੀ ਜੀ। ਮੇਰੇ ਦਾਦਾ ਜੀ ਸ਼ਾਂਤ ਬੈਠੇ ਕੁਝ ਸੋਚਣ ਲੱਗ ਗਏ ਤੇ ਮੈਂ ਜਾ ਕੇ ਆਪਣੇ ਕੰਮਾਂ ਧੰਦਿਆਂ ਵਿੱਚ ਉਲਝ ਗਈ।
ਕੁਝ ਦਿਨ ਬੀਤ ਗਏ ਹੁਣ ਮੇਰੇ ਦਾਦਾ ਜੀ ਨੇ ਮੇਰੇ ਕਹਿਣ ਤੇ ਦੱਖਣ ਵੱਲ ਨੂੰ ਪੈਰ ਕਰਕੇ ਲੇਟਣਾ ਬੰਦ ਕਰ ਦਿੱਤਾ ਸੀ। ਇਕ ਦਿਨ ਸ਼ਾਮ ਨੂੰ ਮੈਂ ਵਿਹੜੇ ਵਿਚ ਟਹਿਲ ਰਹੀ ਸੀ । ਮੇਰੇ ਦਾਦਾ ਜੀ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ” ਅਰਸ਼ੂ ਏਦਰ ਆ ” ਮੈ ਕਿਹਾ ਆਈ ਦਾਦਾ ਜੀ , ਮੈ ਓਹਨਾਂ ਲਾਗੇ ਜਾ ਕੇ ਬੈਠ ਗਈ ਤੇ ਓਹਨਾਂ ਮੈਨੂੰ ਦੁਬਾਰਾ ਉਸਦਾ ਉੱਤਰ ਵਿਸਥਾਰ ਨਾਲ ਦੱਸਣ ਲਈ ਕਿਹਾ । ਮੈੰ ਅਰਾਮ ਨਾਲ ਸਾਰਾ ਉੱਤਰ ਵਿਸਥਾਰ ਨਾਲ ਦੱਸਿਆ । ਓਹਨਾਂ ਮੇਰੇ ਕੋਲੋ ਸਭ ਕੁੱਝ ਸੁਣਿਆ ਤੇ ਬੋਲੇ ” ਚੱਲ ਅਰਸ਼ੂ ਤੈਨੂੰ ਇਨਾਮ ਦੇਵਾਂ ” ਤੇ ਹਸ ਪਏ।
ਓਹਨਾਂ ਆਪਣੀ ਪਥੂਈ ਦੀ ਜੇਬ ਵਿਚ ਹੱਥ ਪਾਇਆ ਤੇ ਦੋ ਟਾਫੀਆਂ ਮੈਨੂੰ ਦੇ ਦਿੱਤੀਆ ਤੇ ਕਿਹਾ ” ਲੇ ਤੇਰਾ ਇਨਾਮ ” । ਮੈੰ ਛੋਟਾ ਜਿਹਾ ਪਰ ਪਿਆਰ ਭਰਭੂਰ ਇਨਾਮ ਲੇ ਕੇ ਬੁਹਤ ਖੁਸ਼ ਹੋਈ। ਉਹਨਾਂ ਮੈਨੂੰ ਕਿਹਾ ਅਰਸ਼ੂ ਪੁੱਤ ਜਦ ਮੈੰ ਪਹਿਲਾ ਸਿਰ ਉੱਤਰ ਵੱਲ ਤੇ ਪੈਰ ਦੱਖਣ ਵੱਲ ਕਰਕੇ ਲੇਟਦਾ ਸੀ ਤਾਂ ਮੇਰਾ ਸਿਰ ਬੁਹਤ ਭਾਰਾ – ਭਾਰਾ ਰਹਿੰਦਾ ਸੀ ਹੁਣ ਜਿਸ ਦਿਨ ਦਾ ਮੈ ਉਸ ਤੋਂ ਉਲਟ ਲੇਟਣ ਲੱਗ ਗਿਆ ਮੈ ਬਿਲਕੁਲ ਠੀਕ ਰਹਿੰਦਾ। ਇਹ ਗਲ ਕਰ ਕੇ ਮੇਰੇ ਦਾਦਾ ਜੀ ਤੇ ਮੈ ਹੱਸ ਪਏ ਸਾਨੂੰ ਦੇਖ ਕੇ ਪੂਰਾ ਪਰਿਵਾਰ ਹੱਸਣ ਲੱਗ ਗਿਆ। ਮੈਂ ਤੇ ਮੇਰੇ ਦਾਦਾ ਜੀ ਨੇ ਇਕੱਠਿਆਂ ਹੀ ਬੋਲਿਆ ਇਹ ਕਿਹੋ ਜਿਹਾ ਅਨੋਖਾ ਵਹਿਮ ਸੀ ਅਸੀ ਫਿਰ ਹੱਸ ਪਏ।
ਧੰਨਵਾਦ