Unit 3
Session-3
Class-12th
Working with data and Formatting Text
ਆਮ ਪ੍ਰਸ਼ਨ ਅਤੇ ਉੱਤਰ- Working with data and Formatting Text
ਪ੍ਰਸ਼ਨ 1:- ਸੈੱਲਾਂ ਵਿਚ ਅੰਕਾਂ ਦੀ ਡਿਫਾਲਟ ਅਲਾਈਨਮੈਂਟ ਕਿਹੜੀ ਹੁੰਦੀ ਹੈ ?
1.Left aligned
2.Right aligned
3.Centre aligned
4.Randomly aligned
ਉੱਤਰ :-(2) Right Aligned
ਪ੍ਰਸ਼ਨ 2:-ਡਿਫਾਲਟ ਰੂਪ ਵਿਚ ਸੈੱਲਾਂ ਦਾ ਟੈਕਸਟ ਖੱਬੇ ਪਾਸੇ Aligned ਹੁੰਦਾ ਹੈ ਇਹ ਸਹੀ ਹੈ ਜਾਂ ਗ਼ਲਤ ?
1.True(ਸਹੀ)
2.False(ਗ਼ਲਤ)
ਉੱਤਰ :-1.True(ਸਹੀ)
ਪ੍ਰਸ਼ਨ 3:-ਸਪਰੈੱਡਸ਼ੀਟ ਵਿਚ ਟੈਕਸਟ ਨੂੰ ਅੰਡਰਲਾਈਨ ਕਰਨ ਲਈ ਕਿਹੜੀ ਸ਼ਾਰਟਕੱਟ ਕੀ ਦੀ ਵਰਤੋਂ ਕੀਤੀ ਜਾਂਦੀ ਹੈ ?
1.Ctrl+b
2.Ctrl+i
3.Ctrl+L
4.Ctrl+U
ਉੱਤਰ :-(4) Ctrl+U
ਪ੍ਰਸ਼ਨ 4:-ਹੇਠ ਲਿਖਿਆਂ ਵਿੱਚੋਂ ਸਪਰੈੱਡਸ਼ੀਟ ਵਿੱਚ ਸ਼ਾਮਲ ਕਰਨ ਲਈ ਕਿਹੜੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ।
1.Format option
2.Chart
3.Graphs
4.Formula
ਉੱਤਰ :-4.Formula
ਪ੍ਰਸ਼ਨ 5:- ਹੇਠ ਲਿਖਿਆਂ ਵਿੱਚੋਂ ਕਿਹੜਾ ਚਿੰਨ੍ਹ ਇਕ ਫਾਰਮੂਲੇ ਨੂੰ ਪ੍ਰਭਾਸ਼ਿਤ ਕਰਦਾ ਹੈ ?
1.+
2./
3.=
4.+
ਉੱਤਰ :- (3) =
ਪ੍ਰਸ਼ਨ 6:- ਟੈਕਸਟ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਕਿਉਂ ਪੈਂਦੀ ਹੈ ਅਤੇ ਟੈਕਸਟ ਹਾਈਲਾਈਟ ਕਰਨ ਲਈ ਕਿਹੜੀ Shortcut Keys ਦੀ ਵਰਤੋਂ ਕੀਤੀ ਜਾਂਦੀ ਹੈ।
ਉੱਤਰ:- ਟੈਕਸਟ ਨੂੰ ਹਾਈਲਾਈਟ ਕਰਨ ਲਈ ਤਿੰਨ Shortcut Keys ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਹੇਠ ਲਿਖੀਆਂ ਹਨ ।
ਟੈਕਸਟ ਨੂੰ ਹਾਈਲਾਈਟ ਕਰਨ ਦੀ ਜ਼ਰੂਰਤ ਇਸ ਕਰਕੇ ਪੈਂਦੀ ਹੈ। ਕਿਉਂਕਿ ਡਾਕੂਮੈਂਟ ਵਿਚ ਹੈਡਿੰਗ ਨੂੰ ਵੱਖਰੀ ਲੇਅ ਆਊਟ ਦੇਣ ਲਈ ਉਸ ਨੂੰ ਬੋਲਡ, ਇਟੈਲਿਕ ਅਤੇ ਅੰਡਰਲਾਈਨ ਕੀਤਾ ਜਾਂਦਾ ਹੈ।
ਪ੍ਰਸ਼ਨ 7:- ਸਪਰੈੱਡਸ਼ੀਟ ਵਿਚ ਦੋ ਨੰਬਰਾਂ ਜਾਂ ਸੈੱਲਾਂ ਦੀ Value ਨੂੰ ਐਡ ਕਰਨ ਦੇ ਲਈ ਵੱਖ ਵੱਖ Method ਲਿਖੋ।
ਉੱਤਰ :- 1.Adding value directly:- ਸਪਰੈੱਡਸ਼ੀਟ ਸ਼ੀਟ ਵਿਚ ਦੋ ਨੰਬਰਾਂ ਨੂੰ ਜੋੜਨ ਲਈ ਪਲੱਸ ਸਿੰਬਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਹਰ ਫਾਰਮੂਲਾ “=”ਨਾਲ ਸ਼ੁਰੂ ਹੁੰਦਾ ਹੈ ।
1.ਉਸ ਸੈੱਲ ਨੂੰ ਸਲੈਕਟ ਕਰੋ ਜਿੱਥੇ ਤੁਸੀਂ ਨੰਬਰਾਂ ਨੂੰ ਐਡ ਕਰਨਾ ਚਾਹੁੰਦੇ ਹੋ।E2 Cell ਵਿੱਚ ਕਲਿੱਕ ਕਰੋ ।2.”=25+70+30″,E2 ਸੈੱਲ ਵਿੱਚ ਟਾਈਪ ਕਰੋ ।
3.ਐਂਟਰ ਨੂੰ ਦਬਾਓ ਤੁਸੀਂ ਦੇਖੋਗੇ ਕਿ ਤੁਹਾਡੇ ਸਾਹਮਣੇ E2 ਸੈੱਲ ਵਿਚ ਰਿਜ਼ਲਟ 125 ਦਿਖਾਈ ਦੇਵੇਗਾ।
2.Adding using cell address:-ਅਗਰ ਤੁਸੀਂ 20,40,40 ਨੂੰ ਐਡ ਕਰਕੇ ਉਸਦਾ ਰਿਜਲਟ E3 ਵਿਚ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖੇ ਕਦਮ ਚੁੱਕੋਗੇ :-
1.ਸੈੱਲ E3 ਉੱਤੇ ਕਲਿੱਕ ਕਰੋ।
2. ਸੈੱਲ E3 ਵਿਚ “=B3+C3+D3” ਟਾਈਪ ਕਰੋ।
3.ਐਂਟਰ ਦਬਾਓ ।
By Baljit Kaur