Rights in property:ਧੀ ਭਾਵੇਂ ਕੁਆਰੀ ਹੋਵੇ ਜਾਂ ਵਿਆਹੀ,ਪਿਤਾ ਦੀ ਜਾਇਦਾਦ ਵੀ ਓਨਾ ਹੀ ਹੱਕ ਹੈ ਜਿਨਾ ਕੀ ਭਰਾ ਦਾ

ਵਿਆਹੀਆਂ ਧੀਆਂ ਆਪਣੇ ਪਿਤਾ ਦੀ ਜਾਇਦਾਦ ਵਿੱਚ ਕਿਹੜਾ ਹਿੱਸਾ ਲੈ ਸਕਦੀਆਂ ਹਨ ? ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪਿਤਾ ਦੀ ਜੱਦੀ ਜਾਇਦਾਦ ਵਿੱਚ ਧੀ ਨੂੰ ਵੀ ਆਪਣੇ ਭਰਾਵਾਂ ਦੇ ਨਾਲ ਬਰਾਬਰ ਦਾ ਹੱਕ ਮਿਲਦਾ ਹੈ।

Rights in property:ਧੀ ਭਾਵੇਂ ਕੁਆਰੀ ਹੋਵੇ ਜਾਂ ਵਿਆਹੀ
Rights in property:ਧੀ ਭਾਵੇਂ ਕੁਆਰੀ ਹੋਵੇ ਜਾਂ ਵਿਆਹੀ

ਹਾਲਾਂਕਿ, ਇਸਦਾ ਮਤਲਬ ਇਹ ਹੈ। ਕਿ ਪਿਤਾ ਦੇ ਦੇਹਾਂਤ ਤੋਂ ਬਾਅਦ ਜਾਇਦਾਦ ਨੂੰ ਭਰਾ ਅਤੇ ਭੈਣ ਵਿਚਕਾਰ ਬਰਾਬਰ ਵੰਡਿਆ ਜਾਵੇਗਾ।

ਕਿਉਂਕਿ ਵਿਰਾਸਤੀ ਕਾਨੂੰਨ ਮ੍ਰਿਤਕ ਦੇ ਹੋਰ ਕਾਨੂੰਨੀ ਵਾਰਸਾਂ ਨੂੰ ਵੀ ਜਾਇਦਾਦ ਦੇ ਅਧਿਕਾਰ ਪ੍ਰਦਾਨ ਕਰਦੇ ਹਨ, ਇਸ ਲਈ ਜਾਇਦਾਦ ਦੀ ਵੰਡ ਲਾਗੂ ਵਿਰਾਸਤੀ ਕਾਨੂੰਨਾਂ ਦੇ ਅਨੁਸਾਰ ਹਰੇਕ ਵਾਰਸ ਦੇ ਹਿੱਸੇ ‘ਤੇ ਅਧਾਰਤ ਹੋਵੇਗੀ।

ਇੱਕ ਵਿਆਹੀ ਧੀ ਦਾ ਆਪਣੇ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਹੋਣ ਦਾ ਸਿੱਧਾ ਮਤਲਬ ਇਹ ਹੈ ਕਿ ਜੋ ਹਿੱਸਾ ਉਸਦਾ ਭਰਾ ਦਾਅਵਾ ਕਰਦਾ ਹੈ, ਉਸਨੂੰ ਵੀ ਉਹੀ ਹਿੱਸਾ ਮਿਲੇਗਾ।

By Balbir Singh (Advocate Chandigarh)