Thursday, March 27, 2025

ਜਦ ਮੇਰਾ ਚਿਹਰਾ ਪੜ੍ਹ ਹੋਵੇ ਸਮਝਾਂਗੇ ਪਿਆਰ | Sadda Punjab

Share

ਜਦ ਮੇਰਾ ਚਿਹਰਾ ਪੜ੍ਹ ਹੋਵੇ ਸਮਝਾਂਗੇ ਪਿਆਰ | Sadda Punjab

ਜਦ ਮੇਰਾ ਚਿਹਰਾ ਪੜ੍ਹ ਹੋਵੇ
ਸਮਝਾਂਗੇ ਪਿਆਰ ਮੁਕੰਮਲ ਏ

ਜੋ ਵੀ ਹੋਇਆ ਚੰਗਾ ਹੋਇਆ
ਰੱਬ ਤੇ ਇਤਬਾਰ ਮੁਕੰਮਲ ਏ

ਜਿਸ ਥਾਂ ਤੇ ਇੱਜਤ ਮਾਣ ਮਿਲੇ
ਜਾਣਾ ਹਰ ਵਾਰ ਮੁਕੰਮਲ ਏ

ਗ਼ਮ ਘੁੱਟ ਜੋ ਲੈਣ ਕਲਾਵੇ ਵਿੱਚ
ਬਾਹਾਂ ਦਾ ਹਾਰ ਮੁਕੰਮਲ ਏ

ਪੰਛੀ ਵਾਂਗਰ ਮੁੜ ਆਵੇਂ ਜੇ
ਕਰਨਾ ਇੰਤਜ਼ਾਰ ਮੁਕੰਮਲ ਏ

ਪਰਜਿੰਦਰ ਕਲੇਰ

Read more

Education