Friday, March 14, 2025

Punjabi Poetry By Shaminder Sohi

Share

Punjabi Poetry By Shaminder Sohi

ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋ ਗਏ
ਸਾਡੇ ਸਿਰ ਓਹਦੇ ਸਾਰੇ ਇਲਜਾਮ ਹੋ ਗਏ

ਕੋਈ ਕੀਤਾ ਨਾ ਕਸੂਰ ਤਾਂ ਵੀ ਪੇਸ਼ ਹੋ ਗਏ
ਸਾਡੇ ਨਾਮ ਉਤੇ ਖੋਰੇ ਕਿਹੜੇ ਕੇਸ ਹੋ ਗਏ
ਬਿਨਾ ਗੱਲ ਤੋਂ ਹੀ ਅਸੀਂ ਤਾਂ ਗੁਲਾਮ ਹੋ ਗਏ
ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋ ਗਏ
ਸਾਡੇ ਸਿਰ ਓਹਦੇ ਸਾਰੇ ਇਲਜਾਮ ਹੋ ਗਏ

ਥੋੜ੍ਹਾ ਧੱਕਾ ਤਾਂ ਜਰੂਰ ਸਾਡੇ ਨਾਲ ਹੋ ਗਿਆ
ਮੈਂ ਤਾਂ ਜਾਂਦਾ ਜਾਂਦਾ ਰਾਹਾਂ ਚ ਕੰਗਾਲ ਹੋ ਗਿਆ
ਓਹਦੇ ਚਰਚੇ ਮੈਂ ਸੁਣਿਆ ਏ ਆਮ ਹੋ ਗਏ
ਅਸੀਂ ਵਿਚ ਜੋ ਬਾਜ਼ਾਰਾਂ ਦੇ ਨਿਲਾਮ ਹੋ ਗਏ
ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋ ਗਏ
ਸਾਡੇ ਸਿਰ ਓਹਦੇ ਸਾਰੇ ਇਲਜਾਮ ਹੋ ਗਏ

ਓਹਨੂੰ ਹੁਸਨਾ ਦਾ ਥੋੜ੍ਹਾ ਜਿਹਾ ਗਰੂਰ ਹੋ ਗਿਆ
ਅਸੀਂ ਬੋਲੇ ਇਹੀ ਸਾਡੇ ਤੋਂ ਕਸੂਰ ਹੋ ਗਿਆ
ਉਹ ਤਾਂ “ਸੋਹੀ” ਦੇ ਖਿਲਾਫ ਸ਼ਰੇਆਮ ਹੋ ਗਏ
ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋ ਗਏ
ਸਾਡੇ ਸਿਰ ਓਹਦੇ ਸਾਰੇ ਇਲਜਾਮ ਹੋ ਗਏ

ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋ ਗਏ
ਇੰਨੇ ਮਾੜੇ ਵੀ ਨੀ ਜਿੰਨੇ ਬਦਨਾਮ ਹੋl
ਗਏ

ਸ਼ਮਿੰਦਰ ਸੋਹੀ

Table of contents [hide]

Read more

Education