Saturday, February 15, 2025

Presentation Software | Sadda Punjab.Info

Share

Unit 3
Session-5
Class-12th
Presentation Software

ਆਮ ਪ੍ਰਸ਼ਨ ਅਤੇ ਉੱਤਰ-Presentation Software

ਪ੍ਰਸ਼ਨ 1:- ਲਿੱਬਰੇਆਫਿਸ ਦੀ ਪਹਿਲੀ ਸਲਾਈਡ ਵਿੱਚ ਕਿੰਨੇ ਟੈਕਸਟ ਬਾਕਸ ਹੁੰਦੇ ਹਨ ?
A. 1
B. 2
C. 3
D. 4
ਉੱਤਰ :- (B) 2

Presentation Software
Presentation Software

ਪ੍ਰਸ਼ਨ 2:-Impress ਨੂੰ ਚਲਾਉਣ ਲਈ ਤੁਹਾਨੂੰ ਤੁਹਾਡੇ ਕੰਪਿਊਟਰ ਵਿੱਚ ਕਿਹੜਾ ਸਾਫਟਵੇਅਰ ਇੰਸਟਾਲ ਕਰਨ ਦੀ ਜ਼ਰੂਰਤ ਹੁੰਦੀ ਹੈ |
1.Google
2.Microsoft Office
3.Libreoffice
4.Apple IOS
ਉੱਤਰ :-(3) LibreOffice

ਪ੍ਰਸ਼ਨ:-3 ਤੁਹਾਡੇ ਕੋਲ ਗਰਮੀ ਦੀਆਂ ਛੁੱਟੀਆਂ ਦਾ ਇੱਕ ਪ੍ਰੋਜੈਕਟ ਹੈ ਬਾਇਓਗੈਸ ਕਿਵੇਂ ਬਣਾਇਆ ਜਾਏ ਤੁਸੀਂ ਬਹੁਤ ਸਾਰੀਆਂ ਖੋਜਾਂ ਕੀਤੀਆਂ ਤਸਵੀਰਾਂ ਕਲਿੱਕ ਕੀਤੀਆਂ ਬਾਇਓ ਗੈਸ ਪਲਾਂਟ ਤੇ ਅਤੇ ਉਨ੍ਹਾਂ ਲੋਕਾਂ ਦੀਆਂ ਵੀਡੀਓ ਲਈਆਂ ਹਨ ਜੋ ਬਾਇਓਗੈਸ ਵਰਤਦੇ ਹਨ ਹੁਣ ਤੁਹਾਨੂੰ ਪਹਿਲਾਂ ਕਲਾਸ ਵਿਚ ਇਕ ਪੇਸ਼ਕਾਰੀ (ਪ੍ਰੈਜੈਂਟੇਸ਼ਨ) ਕਰਨੀ ਪਵੇਗੀ ਤੁਸੀਂ ਕੀ ਵਰਤੋਗੇ :-
(a) ਚਾਰਟ ਪੇਪਰ
(b) ਵਾਰਡ ਡਾਕੂਮੈਂਟ
(c) ਪ੍ਰੈਜ਼ਨਟੇਸ਼ਨ ਸਾਫਟਵੇਅਰ
(d) ਸਪਰੈੱਡਸ਼ੀਟ
ਉੱਤਰ :-(C) ਪ੍ਰੈਜ਼ਨਟੇਸ਼ਨ ਸਾਫਟਵੇਅਰ

ਪ੍ਰਸ਼ਨ 4:-ਵੱਖ ਵੱਖ ਪ੍ਰੈਜ਼ਨਟੇਸ਼ਨ ਸਾਫਟਵੇਅਰ ਦੇ ਨਾਮ ਲਿਖੋ।
ਉੱਤਰ :- ਵੱਖ ਵੱਖ ਪ੍ਰੈਜ਼ਨਟੇਸ਼ਨ ਸਾਫਟਵੇਅਰ ਹੇਠ ਲਿਖੇ ਹਨ :-
1.LibreOffice Impress
2.Microsoft Office->PowerPoint
3.Open office Impress
4.Google Slides
5.Apple keynote

Must Read – https://saddapunjab.info/computer-abbreviations/
ਪ੍ਰਸ਼ਨ 5:- ਪ੍ਰੈਜ਼ਨਟੇਸ਼ਨ ਸਾਫਟਵੇਅਰ ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦੱਸੋ ?
ਉੱਤਰ:- ਪ੍ਰੈਜ਼ਨਟੇਸ਼ਨ ਸਾਫਟਵੇਅਰ ਦੀ ਵਰਤੋਂ ਪ੍ਰੈਜ਼ੈਂਟੇਸ਼ਨਜ਼ ਬਣਾਉਣ ਐਡਿਟ ਕਰਨ ਲਈ ਕੀਤੀ ਜਾਂਦੀ ਹੈ ਇਸ ਦੀਆਂ ਉਦਾਹਰਣਾਂ ਹਨ
1.LibreOffice Impress
2.Microsoft Office->PowerPoint
3.Open office Impress
4.Google Slides
5.Apple keynote ਆਦਿ।
ਦੂਸਰੇ ਸ਼ਬਦਾਂ ਵਿਚ ਪ੍ਰੈਜ਼ਨਟੇਸ਼ਨ ਸਾਫਟਵੇਅਰ ਦੀ ਵਰਤੋਂ ਸੂਚਨਾ ਨੂੰ ਸਲਾਈਡਾਂ ਉੱਪਰ ਦਰਸਾਉਣ ਲਈ ਕੀਤੀ ਜਾਂਦੀ ਹੈ।

Must Read- https://saddapunjab.info/basics-of-computers-keyboard-shortcuts/
ਪ੍ਰਸ਼ਨ 6:- LibreOffice Impress ਨੂੰ ਚਾਲੂ ਕਰਨ ਦੇ ਸਟੈਪਸ ਲਿਖੋ ?
ਉੱਤਰ :-1.ਪਹਿਲਾਂ ਤੁਹਾਨੂੰ ਇਹ ਲਾਜ਼ਮੀ ਤੌਰ ਤੇ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ Libra office impress ਤੁਹਾਡੇ ਕੰਪਿਊਟਰ ਵਿੱਚ Install ਹੈ।
2.Windows ਦੀ search bar ਵਿੱਚ LibreOffice impress ਟਾਈਪ ਕਰੋ ਅਤੇ search ਕਰੋ।
3.Search ਰਿਜ਼ਲਟ ਵਿੱਚੋਂ Libre office impress ਨੂੰ Select ਕਰੋ।
4.Libreoffice ਖੁੱਲ੍ਹ ਜਾਵੇਗਾ। Select as template Dialogue box ਨੂੰ Cancel ਕਰੋ।
5.ਇੱਕ Blank presentation ਖੁੱਲ੍ਹ ਜਾਵੇਗੀ।

By Baljit Kaur

Read more

Education