Sant Baba Pipal Dass Ji ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਿੱਲ ਪੱਤੀ ਵਿੱਚ ਹੋਇਆ। ਸੰਤ ਪਿੱਪਲ ਦਾਸ ਜੀ ਦਾ ਪਹਿਲਾ ਨਾਮ ਸ਼੍ਰੀ ਹਰਨਾਮ ਦਾਸ ਜੀ ਸੀ। Sant Pipal Dass Ji ਦੇ ਮਾਤਾ-ਪਿਤਾ ਧਾਰਮਿਕ ਖਿਆਲਾ ਵਾਲੇ ਸਨ ਅਤੇ ਸ਼੍ਰੀ 108 ਸੰਤ ਬਾਬਾ ਪਿੱਪਲ ਦਾਸ ਜੀ ਇਕਾਂਤ ਵਿਚ ਬੈਠ ਕੇ ਪਿੱਪਲ ਦੇ ਦਰਖਤ ਹੇਠਾਂ ਪਰਮਾਤਮਾ ਦਾ ਨਾਮ ਜਪਦੇ ਸਨ।
ਪਿੰਡ ਵਾਸੀ Sant Pipal Dass Ji ਦਾ ਬਹੁਤ ਸਤਿਕਾਰ ਕਰਦੇ ਸਨ। ਪਿੱਪਲ ਦਾਸ ਜੀ ਨੇ ਆਪਣੀ ਜ਼ਮੀਨ ਦੀ ਖੇਤੀ ਕੀਤੀ। ਉਹ ਪੰਜਾਬੀ ਅਤੇ ਅੰਮ੍ਰਿਤ ਬਾਣੀ ਦੇ ਬਹੁਤ ਚੰਗੇ ਵਿਦਵਾਨ ਸਨ।
ਉਨ੍ਹਾਂ ਵੱਲੋਂ ਲਾਇਆ ਬੇਰੀ ਦਾ ਰੁੱਖ ਅੱਜ ਵੀ ਪਿੰਡ ਗਿੱਲ ਪੱਤੀ ਵਿੱਚ ਮੌਜੂਦ ਹੈ। ਉਹਨਾਂ ਦਾ ਵਿਆਹ ਬੀਬੀ ਸ਼ੋਭਵੰਤੀ ਨਾਲ ਹੋਇਆ ਜੋ ਇੱਕ ਧਾਰਮਿਕ ਸੋਚ ਵਾਲੀ ਇਸਤਰੀ ਸੀ।
ਪਿੱਪਲ ਦਾਸ ਜੀ ਦੇ ਦੋ ਪੁੱਤਰ ਸਨ। ਸਭ ਤੋਂ ਵੱਡੇ ਸਪੁੱਤਰ ਸ੍ਰੀ ਸੇਵਾ ਦਾਸ ਜੀ ਸਨ ਅਤੇ ਛੋਟੇ ਸਨ ਸ੍ਰੀ ਸਰਵਣ ਦਾਸ ਜੀ ਸਨ। ਕੁਝ ਸਮੇਂ ਬਾਅਦ ਆਪ ਜੀ ਗਿੱਲ ਪੱਤੀ ਤੋਂ ਵੱਖ-ਵੱਖ ਨਗਰਾਂ-ਪਿੰਡਾਂ ਦੀ ਯਾਤਰਾ ਕਰਦੇ ਹੋਏ ਅਖੀਰ ਸੰਤ ਪਿੱਪਲ ਦਾਸ ਜੀ ਪਿੰਡ ਬੱਲਾਂ ਪਹੁੰਚੇ। Pipal Dass Ji ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੱਲਾਂ ਵਿਖੇ ਵਸਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਸੰਤ ਜੀ ਦਾ ਬਹੁਤ ਸਤਿਕਾਰ ਕੀਤਾ।
ਪਿੰਡ ਵਿੱਚ ਇੱਕ ਪਿੱਪਲ ਦਾ ਦਰੱਖਤ ਹੈ। ਜੋ ਬਿਲਕੁਲ ਸੁੱਕ ਗਿਆ ਸੀ। ਪਿੰਡ ਦੀ ਸੰਗਤ ਨੇ ਸੰਤ ਪਿੱਪਲ ਦਾਸ ਜੀ ਨੂੰ ਬੇਨਤੀ ਕੀਤੀ ਕਿ ਇਸ ਨੂੰ ਫਿਰ ਤੋਂ ਹਰਿਆ ਭਰਿਆ ਬਣਾਇਆ ਜਾਵੇ ਤਾਂ ਜੋ ਗਰਮੀਆਂ ਵਿੱਚ ਲੋਕ ਇਸ ਦੀ ਛਾਂ ਹੇਠ ਬੈਠ ਸਕਣ। ਸੰਤ ਪਿੱਪਲ ਦਾਸ ਜੀ ਨੇ ਦਰਖਤ ਨੂੰ ਸਿੰਜਿਆ ਅਤੇ ਸਮਾਂ ਬੀਤਣ ਨਾਲ ਇਹ ਹਰਾ ਹੋ ਗਿਆ।
Map of Dera Baba Pipal Dass Ji