ਮੁਸ਼ਕਿਲ ਹੁੰਦਾ ਹੈ ਮਰਨ ਨਾਲੋਂ ਜਿਉਣਾ,
ਪਲ ਪਲ ਤੜਪਣਾ ਹੈ ਪੈਂਦਾ

ਹਰ ਪਲ ਇਕ ਨਵਾਂ ਸੰਘਰਸ਼ ਉਡੀਕਦਾ ਹੈ ਤੁਹਾਨੂੰ ,
ਹਰ ਪਲ ਉਲੀਕਦਾ ਹੈ ਤਿਖੇ ਤੇ ਕਟਾਖਸ਼ ਕਰਦੇ ਬੋਲਾ ਦਾ ਤਾਣਾ ਬਾਣਾ

ਹਰ ਇਕ ਸੈਕਿੰਡ ਦੇ ਨਾਲ ਜ਼ਿੰਦਗੀ ਨੂੰ ਨਵੇਂ ਸੁਧਰੇ ਯਾ ਫੇਰ ਵਿਗੜਦੇ ਹੋਏ ਰੂਪ ਨਾਲ ਦੇਖਣਾ ,
ਟੁੱਟ ਜਾਣਾ….

ਤੇ ਫੇਰ ਹਰ ਵਾਰ ਦੀ ਤਰ੍ਹਾਂ ਉਠ ਜਾਣਾ ਜ਼ਿੰਦਗੀ ਦੀ ਜੰਗ ਲੜਨ ਲਈ ,
ਬੇਹਦ ਮੁਸ਼ਕਿਲ ਹੁੰਦਾ ਹੈ ਮਰਨ ਨਾਲੋ ਜੀ ਜਾਣਾ……

ਮੁਸ਼ਕਿਲ ਹੁੰਦਾ ਹੈ ਮਰਨ ਨਾਲੋਂ ਜਿਉਣਾ | Sadda Punjab

By Rubeka