ਅਲਫਾਜ਼ –ਏ-ਅਹਿਸਾਸ ਲੋਕ ਅਰਪਿਤ

ਅੱਜ ਮਿਤੀ 08/10/2021 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸਰਦਾਰ ਕੁਲਵੰਤ ਸਿੰਘ ਧੂਰੀ ਜੀ ਦੁਆਰਾ ਲੇਖਿਕ ਪਰਜਿੰਦਰ ਕੌਰ ਕਲੇਰ ਅਤੇ ਦਵਿੰਦਰ ਸਿੰਘ ਕਲੇਰ ਪਲੇਠੀ ਦੀ ਕਿਤਾਬ ਅਲਫਾਜ਼-ਏ-ਅਹਿਸਾਸ ਲੋਕ ਅਰਪਿਤ ਕੀਤੀ ਗਈ। ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਧੂਰੀ ਜੀ ਨੇ ਕਿਤਾਬ ਪਾਠਕਾਂ ਦੇ ਹੱਥਾਂ ਵਿੱਚ ਸੌਪਦੇ ਹੋਏ ਦੱਸਿਆ ਕਿ ਕਿਤਾਬ ਦੇ ਵਿੱਚ ਵਧੀਆ ਦਰਜੇ ਦਾ ਸਾਹਿਤ (ਕਵਿਤਾਵਾਂ) ਪਾਠਕਾਂ ਨੂੰ ਪੜਨ ਲਈ ਮਿਲੇਗਾ।

ਅਲਫਾਜ਼ –ਏ-ਅਹਿਸਾਸ ਲੋਕ ਅਰਪਿਤ
ਅਲਫਾਜ਼ –ਏ-ਅਹਿਸਾਸ ਲੋਕ ਅਰਪਿਤ

ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਲੇਖਕ ਦੇ ਸਾਹਿਤਕ ਖੇਤਰ ਵਿੱਚ ਚੰਗੇ ਭਵਿੱਖ ਸਬੰਧੀ ਕਾਮਨਾ ਕੀਤੀ ਗਈ। ਇਸ ਸਮੇਂ ਸਰਦਾਰ ਕੁਲਵੰਤ ਸਿੰਘ ਧੂਰੀ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਜੀ ਤੋਂ ਇਲਵਾ ਸ੍ਰੀ ਅਰਵਿੰਦਰਪਾਲ ਸਿੰਘ (ਜ਼ਿਲ੍ਹਾ ਮਾਲ ਅਫ਼ਸਰ), ਸ਼੍ਰੀਮਤੀ ਏਨਮਜੋਤ (ਐੱਸ ਡੀ ਐਮ ਖਡੂਰ ਸਾਹਿਬ), ਸ਼੍ਰੀਮਤੀ ਅਮਨਪ੍ਰੀਤ ਕੌਰ (ਚੇਅਰਮੈਨ ਜ਼ਿਲ੍ਹਾ ਬਾਲ ਭਲਾਈ ਕਮੇਟੀ) ਸ਼੍ਰੀ ਰਾਜੇਸ਼ ਕੁਮਾਰ (ਜ਼ਿਲ੍ਹਾ ਬਾਲ ਸੁੱਰਖਿਆ ਅਫ਼ਸਰ) ਸ੍ਰ. ਮਨਪ੍ਰੀਤ ਸਿੰਘ ਸੁਹਾਵਾ ਮੈਂਬਰ ਬਲਾਕ ਸੰਮਤੀ, ਐਡਵੋਕੇਟ ਸ੍ਰ.ਮਨਦੀਪ ਸਿੰਘ, ਸ਼੍ਰੀ ਗੁਰਦੇਵ ਰਾਜ, ਸ਼੍ਰੀ ਬਿਕਰਮਜੀਤ ਸਿੰਘ ਖਹਿਰਾ,ਸ਼੍ਰੀ ਹਰਪ੍ਰੀਤ ਸਿੰਘ ਖਹਿਰਾ, ਸ਼੍ਰੀਮਤੀ ਰਾਜਬੀਰ ਕੌਰ, ਸ਼੍ਰੀ ਰਿਸ਼ਾਂਤ ਕੁਮਾਰ ਸ਼ਰਮਾ, ਹਾਜ਼ਰ ਸਨ।